News Details

research

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ਼ੇਰਗਿੱਲ ਦੇ ਅਕਾਲ ਚਲਾਣੇ 'ਤੇ ਕੀਤਾ ਦੁਖ ਦਾ ਪ

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ਼ੇਰਗਿੱਲ ਦੇ ਅਕਾਲ ਚਲਾਣੇ 'ਤੇ ਕੀਤਾ ਦੁਖ ਦਾ ਪ੍ਰਗਟਾਵਾ


ਕਾਲਜ ਵਿਖੇ ਪ੍ਰਿੰਸੀਪਲ ਸ: ਗੁਰਬਖਸ਼ ਸਿੰਘ ਸ਼ੇਰਗਿੱਲ ਨੇ 15 ਸਾਲ ਨਿਭਾਈਆਂ ਯਾਦਗਾਰੀ ਸੇਵਾਵਾਂ


ਅੰਮ੍ਰਿਤਸਰ-ਵਿੱਦਿਆ ਦੇ ਖ਼ੇਤਰ 'ਚ ਨਾਮਵਰ ਸਖਸ਼ੀਅਤ ਅਤੇ ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ: ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੇ ਅੱਜ ਤੜਕਸਾਰ ਕਰੀਬ 2 ਵਜੇ ਅਕਾਲ ਚਲਾਣਾ ਕਰ ਜਾਣ 'ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਦੁਖ ਦਾ ਪ੍ਰਗਟਾਵਾ ਕੀਤਾ ਗਿਆ। ਸ: ਸ਼ੇਰਗਿੱਲ ਜਿਨ•ਾਂ ਨੇ 15 ਸਾਲ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਵਜੋਂ ਆਪਣੀ ਸੇਵਾ ਨਿਭਾਈ, ਨੇ ਆਪਣੇ ਵਿਦਿਆਰਥੀ ਜੀਵਨਕਾਲ ਸਮੇਂ ਆਜ਼ਾਦੀ ਦੇ ਸੰਘਰਸ਼ 'ਚ ਯੋਗਦਾਨ ਪਾਇਆ ਅਤੇ ਉਪਰੰਤ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਰਹੇ।

ਇਸ ਮੌਕੇ ਦਿੱਲੀ ਤੋਂ ਜਾਰੀ ਆਪਣੇ ਸੰਦੇਸ਼ 'ਚ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਪ੍ਰਿੰਸੀਪਲ ਸ. ਗੁਰਬਖਸ਼ ਸਿੰਘ ਸ਼ੇਰਗਿੱਲ ਦੇ ਦਿਹਾਂਤ 'ਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ: ਸ਼ੇਰਗਿੱਲ ਦੇ ਦਿਹਾਂਤ 'ਤੇ ਗਹਿਰੇ ਦੁਖ ਦਾ ਇਜ਼ਹਾਰ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ। ਉਨ•ਾਂ ਕਿਹਾ ਕਿ ਪ੍ਰਿੰ: ਸ਼ੇਰਗਿੱਲ ਨੇ ਆਪਣੇ ਜੀਵਨਕਾਲ 'ਚ ਕਈ ਮਹੱਤਵਪੂਰਨ ਉਪਲਬੱਧੀਆਂ ਦਰਜ ਕਰਵਾ ਕੇ ਸਿੱਖਿਆ ਦੇ ਖੇਤਰ 'ਚ ਮਹਾਨ ਨਾਮਣਾ ਖੱਟਿਆ ਸੀ। ਉਨ•ਾਂ ਕਿਹਾ ਖ਼ਾਲਸਾ ਕਾਲਜ ਆਪਣੇ ਪ੍ਰਿੰਸੀਪਲ ਕਾਰਜਕਾਲ ਦੌਰਾਨ ਸ: ਸ਼ੇਰਗਿੱਲ ਨੇ ਕਾਬਲੀਅਤ ਭਰਪੂਰ ਇੰਜੀਨੀਅਰ ਅਤੇ ਡਾਕਟਰ ਸਮਾਜ ਸੇਵਾ ਲਈ ਦੇਸ਼ ਦੇ ਲੇਖੇ ਲਾਏ। ਉਨ•ਾਂ ਕਿਹਾ ਕਿ ਸ: ਸ਼ੇਰਗਿੱਲ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿੱਖਿਆ ਜਗਤ 'ਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਸ: ਛੀਨਾ ਨੇ ਕਿਹਾ ਕਿ ਪ੍ਰਿੰਸੀਪਲ ਗੁਰਬਖ਼ਸ ਸਿੰਘ ਨੇ ਇਕ ਬਹੁਤ ਹੀ ਸੂਝਵਾਨ, ਇਮਾਨਦਾਰ ਅਤੇ ਗੁਣਵਾਨ ਇਨਸਾਨ ਸਨ, ਜਿਨ•ਾਂ ਦੀ ਖ਼ਾਲਸਾ ਕਾਲਜ ਨੂੰ ਬਹੁਤ ਮਹਾਨ ਦੇਨ ਹੈ। ਉਨ•ਾਂ ਕਿਹਾ ਕਿ ਪ੍ਰਿੰਸੀਪਲ ਡਾ. ਹਰਬੰਸ ਸਿੰਘ ਤੋਂ ਸੰਨ 1975 ਤੋਂ ਚਾਰਜ ਹਾਸਲ ਕਰਨ ਉਪਰੰਤ ਸ: ਸ਼ੇਰਗਿੱਲ ਨੇ 1990 ਤੱਕ ਪ੍ਰਿੰਸੀਪਲ ਦੇ ਅਹੁੱਦੇ ਵਜੋਂ 15 ਸਾਲ ਕਾਲਜ ਵਿਖੇ ਸੇਵਾ ਨਿਭਾਈ ਅਤੇ ਉਨ•ਾਂ ਦੇ ਕਾਰਜਕਾਲ ਸਮੇਂ ਵਧੇਰੇ ਤਦਾਦ 'ਤੇ ਵਿਦਿਆਰਥੀ ਮੈਰਿਟ 'ਚ ਆਪਣਾ ਦਰਜ ਕਰਵਾਉਂਦੇ ਸਨ।

ਸ: ਛੀਨਾ ਨੇ ਕਿਹਾ ਕਿ ਸ: ਸ਼ੇਰਗਿੱਲ ਨੇ ਆਪਣੇ ਕਾਰਜਕਾਲ ਸਮੇਂ ਟਾਪਰ ਆਉਣ ਵਾਲੇ ਵਿਦਿਆਰਥੀਆਂ ਲਈ 2 ਘੰਟੇ ਮੁਫ਼ਤ ਪ੍ਰੀ-ਮੈਡੀਕਲ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਅਤੇ ਨਾਮਵਰ ਇੰਜੀਨੀਅਰ ਅਤੇ ਡਾਕਟਰ ਦੇਸ਼ ਦੀ ਝੋਲੀ ਪਾਏ। ਉਨ•ਾਂ ਕਿਹਾ ਕਿ ਸ: ਸ਼ੇਰਗਿੱਲ ਨੇ ਪੰਜਾਬ 'ਚ ਕਾਲੇ ਦੌਰ ਦੇ ਸਮੇਂ ਦੌਰਾਨ ਪੜ•ਾਈ 'ਚ ਅਜਿਹਾ ਇਨਕਲਾਬ ਲਿਆਉਂਦਾ ਕਿ ਹੜਤਾਲਾਂ ਦੇ ਬਾਵਜੂਦ ਜਿਆਦਾਤਰ ਵਿਦਿਆਰਥੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਸਫ਼ਲ ਰਹੇ। ਉਨ•ਾਂ ਕਿਹਾ ਕਿ 92 ਸਾਲਾਂ ਸ: ਸ਼ੇਰਗਿੱਲ ਦੀਆਂ ਕਾਲਜ ਵਿਖੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਸ: ਸ਼ੇਰਗਿੱਲ ਇਕ ਮਹਾਨ ਸਿੱਖ ਚਿੰਤਕ ਸਨ ਅਤੇ ਉਨ•ਾਂ ਦੀ ਵਿੱਦਿਆ ਦੇ ਜਗਤ 'ਚ ਪ੍ਰਾਪਤੀਆਂ ਨੂੰ ਹਮੇਸ਼ਾਂ ਨੂੰ ਯਾਦ ਰੱਖਿਆ ਜਾਵੇਗਾ। ਉਨ•ਾਂ ਕਿਹਾ ਕਿ ਪਿੰ੍ਰਸੀਪਲ ਸ: ਗੁਰਬਖ਼ਸ਼ ਸਿੰਘ ਸ਼ੇਰਗਿੱਲ ਵੱਲੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਸਿੱਖਿਆ ਹਾਸਲ ਕੀਤੀ ਸੀ। ਉਨ•ਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀ ਚੇਅਰਮੈਨ ਰਹੇ ਤੇ ਇਨਟੈਕ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਵਜੋ ਸੇਵਾ ਨਿਭਾਈ। ਉਨ•ਾਂ ਕਿਹਾ ਕਿ ਪਿੰ੍ਰਸੀਪਲ ਸ਼ੇਰਗਿੱਲ ਦੇ ਅਕਾਲ ਚਲਾਣੇ ਨਾਲ ਸਿੱਖਿਆ ਦੇ ਜਗਤ 'ਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸਮੂਹ ਖ਼ਾਲਸਾ ਕਾਲਜ ਦੇ ਵਿੱਦਿਅਕ ਅਦਾਰਿਆਂ ਦੇ ਸਟਾਫ਼ ਵੱਲੋਂ ਵੀ ਦੁਖ ਦਾ ਇਜ਼ਹਾਰ ਕੀਤਾ ਗਿਆ।