News Details

research

Vaccination Camp Organized at KCA

Vaccination Camp Organized at Khalsa College

Amritsar :- Over 100 staff members including senior teachers were vaccinated at the day-long- anti-Covid-19 Vaccination Camp, organized at Khalsa College Campus here. The camp was organized by the management of the College in collaboration with the Department of Health, said Principal Dr. Mehal Singh.
He said the camp was conducted by Dr. Amanpreet from Primary Health Centre, Putlighar and her associate Dr. Nisha. Khalsa College's Medical Officer Dr. Charanjit Singh gave all the supporting staff and infrastructure. Dr. Mehal Singh thanked the team of Civil Surgeon office for safeguarding the lives of the people. Rajinder Mohan Singh Chhina, Honorary Secretary, Khalsa College Governing Council has already issued orders for Corona Vaccination for staff in view of the safety of the staff of all the Khalsa educational institutions. The staff members of the college have benefited from this special initiative today, he said.
Encouraging the staff members and students, he said that while it was imperative to follow the guidelines issued for the prevention of this disease, all should take advantage of the facilities being provided by the government for vaccination. He said as the College would open in the coming times from covid restrictions, they would continue to avail this facility of the government in collaboration with the department for the vaccination. Dr. Amanpreet said that during today's special vaccination camp, they received the full support from the college administrators and the entire staff. 


ਖ਼ਾਲਸਾ ਕਾਲਜ ਵਿਖੇ ਕੋਰੋਨਾ ਵੈਕਸੀਨ ਦਾ ਟੀਕਾਕਰਨ ਕੈਂਪ ਲਗਾਇਆ ਗਿਆ

100 ਦੇ ਕਰੀਬ ਲੋਕਾਂ ਲਗਵਾਇਆ ਕੋਵੀਸ਼ੀਲਡ ਦਾ ਟੀਕਾ : ਪ੍ਰਿੰ: ਡਾ. ਮਹਿਲ ਸਿੰਘ


ਅੰਮਿ੍ਰਤਸਰ, ()¸ਖ਼ਾਲਸਾ ਕਾਲਜ ਵਿਖੇ ਕੋਰੋਨਾ  ਮਹਾਂਮਾਰੀ ਤੋਂ ਬਚਾਅ ਕਾਰਜਾਂ ਨੂੰ ਧਿਆਨ ’ਚ ਰੱਖਦਿਆਂ  ਅੱਜ ਕੋਰੋਨਾ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ। ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ‐19 ਤੋਂ ਬਚਾਅ ਲਈ ਪੂਰੇ ਦੇਸ਼ ’ਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਤਾਂ ਜੋ ਮਹਾਂਮਾਰੀ ਤੋਂ ਰਾਹਤ ਮਿਲੇ ਅਤੇ ਹਾਲਾਤ ਆਮ ਵਾਂਗ ਬਣਨ। ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ’ਚ ਸ਼ੁਰੂ ਹੋ ਰਹੇ ਕਾਲਜਾਂ ਦੇ ਨਵੇਂ ਸੈਸ਼ਨ ਨੂੰ ਰਵਾਇਤੀ ਢੰਗ ਅਨੁਸਾਰ ਕਾਲਜਾਂ ’ਚ ਵਿਦਿਆਰਥੀਆਂ ਨੂੰ ਬੁਲਾ ਕੇ ਕਲਾਸਾਂ ਵਿਚ ਪੜਾਉਣ ਬਾਰੇ ਸੋਚ ਰਹੀ ਹੈ।

ਡਾ. ਮਹਿਲ ਸਿੰਘ ਨੇ ਕਿਹਾ ਕਿ ਨਵੇਂ ਸੈਸ਼ਨ ’ਚ ਜਿੱਥੇ ਕਾਲਜ ਆਉਣ ਵਾਲੇ ਹਰ ਵਿਦਿਆਰਥੀ ਲਈ ਵੈਕਸੀਨ ਦਾ ਟੀਕਾ ਲਗਾਉਣਾ ਲਾਜਮੀ ਹੋਵੇਗਾ, ਉਥੇ ਕਾਲਜ ਦੇ ਸਮੂਹ ਸਟਾਫ ਨੂੰ ਵੀ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ 100 ਦੇ ਕਰੀਬ ਕਾਲਜ ਸਟਾਫ਼, ਕਰਮਚਾਰੀਆਂ ਨੇ ਟੀਕਾ ਲਗਵਾਇਆ। ਉਨ੍ਹਾਂ  ਦੱਸਿਆ ਕਿ ਸਟਾਫ ਦੇ ਅੱਸੀ ਪ੍ਰਤੀਸ਼ਤ ਮੈਂਬਰਾਂ ਨੇ ਆਪੋ ਆਪਣੇ ਇਲਾਕੇ ਦੇ ਸਰਕਾਰੀ ਹਸਪਤਾਲਾਂ ਤੋਂ ਟੀਕਾ ਲਗਵਾਇਆ ਹੋਇਆ ਹੈ ਪਰ ਕੁਝ ਸਟਾਫ ਮੈਂਬਰਾਂ ਨੂੰ ਵੈਕਸੀਨ ਦੀ ਸਪਲਾਈ ਘਟਣ ਕਰਕੇ ਜਾਂ ਹੋਰ ਕਾਰਨਾਂ ਕਰਕੇ ਮੁਸ਼ਕਿਲ ਆ ਰਹੀ ਸੀ ਜਿਸ ਕਰਕੇ ਸਿਵਲ ਸਰਜਨ ਅੰਮਿ੍ਰਤਸਰ ਨੂੰ ਕਾਲਜ ਵਿਖੇ ਵਿਸ਼ੇਸ਼ ਟੀਕਾਕਰਣ ਕੈਂਪ ਲਗਾਉਣ ਲਈ ਕਿਹਾ ਗਿਆ ਸੀ। ਉਨ੍ਹਾਂ  ਦੇ ਨਿਰਦੇਸ਼ਾਂ ਅਧੀਨ ਯੂ. ਪੀ. ਐੱਚ. ਸੀ. ਪੁਤਲੀਘਰ ਦੇ ਆਰ. ਐੱਮ. ਓ. ਡਾ. ਅਮਨਪ੍ਰੀਤ ਅਤੇ ਡਾ. ਨਿਸ਼ਾ ਦੀ ਟੀਮ ਨੇ ਕਾਲਜ ਦੀ ਡਿਸਪੈਂਸਰੀ ਵਿਖੇ ਇਹ ਕੈਂਪ ਲਗਾ ਕੇ ਟੀਚਿੰਗ ਅਤੇ ਨੌਨ-ਟੀਚਿੰਗ ਸਟਾਫ ਦੇ ਸੌ ਮੈਂਬਰਾਂ ਨੂੰ ਕੋਵਾਸ਼ੀਲਡ ਵੈਕਸੀਨ ਦੇ ਟੀਕੇ ਲਗਾਏ। ਇਸ ਕੈਂਪ ਦੌਰਾਨ ਕਾਲਜ ਡਿਸਪੈਂਸਰੀ ਦੇ ਇੰਚਾਰਜ ਡਾ. ਚਰਨਜੀਤ ਸਿੰਘ ਅਤੇ ਕਾਲਜ ਦੀ ਸਕਿਉਰਟੀ ਟੀਮ ਨੇ ਵੀ ਬਾਹਰੋਂ ਆਈ ਟੀਮ ਦਾ ਸਾਥ ਦਿੱਤਾ।